ਸੋਲਾਂ ਆਨੇ ਸੱਚ ਕਦੇ ਵੀ ਕਹਿ ਨਹੀਂ ਹੋਣਾ
ਥੋਡੇ ਤੋਂ ਨਿਰਪੱਖ ਹਮੇਸ਼ਾ ਰਹਿ ਨਹੀਂ ਹੋਣਾ
ਲੋਕਾਂ ਨੂੰ ਭਰਮਾ ਕੁਰਸੀ ਹਾਸਿਲ ਕਰਦੇ ਓ
ਲੋਕਾਂ ਦੇ ਫਿਰ ਨਾਲ ਬਰਾਬਰ ਬਹਿ ਨਹੀਂ ਹੋਣਾ
ਥੋੜੀ ਜਨਤਾ ਨੂੰ ਹੀ ਧੋਖਾ ਦੇ ਸਕਦੇ ਹੋ
ਸਾਰੀ ਜਨਤਾ ਤੋਂ ਜ਼ੁਲਮ ਇਹ ਸਹਿ ਨਹੀਂ ਹੋਣਾ
ਮੌਸਮ ਕੰਡਿਆਂ ਵਾਲਾ ਅਸੀਂ ਹੰਢਾ ਲੈਣਾ ਹੈ
ਨਾਲ ਕਰੀਰਾਂ ਪਰ ਤੁਸਾਂ ਤੋਂ ਖਹਿ ਨਹੀਂ ਹੋਣਾ
ਅਸੀਂ ਸਮੁੰਦਰ ਬਣਕੇ ਵੀ ਉਡੀਕ ਲਵਾਂਗੇ
ਐਪਰ ਬਣਕੇ ਨਦੀ ਤੁਹਾਥੋਂ ਵਹਿ ਨਹੀਂ ਹੋਣਾ
ਰਾਹਾਂ ਉੱਤੇ ਨਾਲ ਤੁਰਾਂਗੇ ਸਾਥ ਨਿਭਾ ਕੇ
ਲੇਕਿਨ ਝਰਨਾ ਬਣ ਪ੍ਰਬਤੋਂ ਲਹਿ ਨਹੀਂ ਹੋਣਾ
(ਬਲਜੀਤ ਪਾਲ ਸਿੰਘ)
No comments:
Post a Comment