ਜਿੰਦਗੀ ਇਹ ਕਿਸ ਤਰਾਂ ਦਾ ਫਲਸਫਾ।
ਆਦਮੀ ਖੁਦ ਆਪਣੇ ਕੋਲੋਂ ਜੁਦਾ।
ਸਭ ਹੀ ਮੇਰੇ ਤੋਂ ਵਧੇਰੇ ਨੇ ਸੁਖੀ,
ਹਰ ਕਿਸੇ ਨੂੰ ਹਰ ਸਮੇਂ ਇਹ ਜਾਪਦਾ।
ਵਕਤ ਨੇ ਕੰਧਾਂ ਨੇ ਏਦਾਂ ਖਿੱਚੀਆਂ,
ਰਿਸ਼ਤਿਆਂ ਵਿਚ ਵੀ ਨਹੀਂ ਹੁਣ ਰਾਬਤਾ।
ਚਰ ਗਏ ਖੇਤਾਂ ਦੀਆਂ ਹਰਿਆਲੀਆਂ,
ਸ਼ਹਿਰ ਦੇ ਇਹ ਕਾਰਖਾਨੇ ਬੇਹਯਾ।
ਦਮ ਜਦੋਂ ਘੁਟਦੈ ਤਾਂ ਆਵੇ ਯਾਦ ਉਹ,
ਪਿੰਡ ਵਾਲੀ ਮਹਿਕਦੀ ਖੁੱਲ੍ਹੀ ਫਿਜ਼ਾ।
ਲੋਕ ਬੁੱਤਾਂ ਵਾਂਙ ਬਹੁਤੇ ਹੋ ਗਏ,
ਤੂੰ ਹੀ ਕਰ 'ਬਲਜੀਤ' ਕੋਈ ਆਸਰਾ।
(ਬਲਜੀਤ ਪਾਲ ਸਿੰਘ)
No comments:
Post a Comment