ਜਿੰਦਗੀ ਨੂੰ ਸਲਾਮ ਮੇਰਾ ਹੈ
ਏਹਦੇ ਕਰਕੇ ਹੀ ਤਾਂ ਸਵੇਰਾ ਹੈ
ਰਹਿਮਤਾਂ ਇਸ ਦੀਆਂ ਦਾ ਸ਼ੁਕਰ ਬੜਾ
ਕਾਇਮ ਤਾਂ ਹੀ ਵਜ਼ੂਦ ਮੇਰਾ ਹੈ
ਕਾਇਮ ਤਾਂ ਹੀ ਵਜ਼ੂਦ ਮੇਰਾ ਹੈ
ਜਦ ਕਦੇ ਇਸਦਾ ਸਾਹਮਣਾ ਹੋਇਆ
ਇਸ ਨੇ ਹੀ ਤਾਂ ਵਧਾਇਆ ਜੇਰਾ ਹੈ
ਇਸ ਨੇ ਹੀ ਤਾਂ ਵਧਾਇਆ ਜੇਰਾ ਹੈ
ਲੱਗਦਾ ਏਦਾਂ ਕਦੇ ਨਹੀਂ ਮੈਨੂੰ
ਮੇਰੇ ਜੀਵਨ ਦਾ ਪੰਧ ਲੰਮੇਰਾ ਹੈ
ਮੇਰੇ ਜੀਵਨ ਦਾ ਪੰਧ ਲੰਮੇਰਾ ਹੈ
ਐਬ ਕੀ ਕੀ ਗਿਣਾਵਾਂ ਮੈ ਯਾਰੋ?
ਏਥੇ ਗੰਧਲਾ ਬੜਾ ਚੁਫੇਰਾ ਹੈ
ਏਥੇ ਗੰਧਲਾ ਬੜਾ ਚੁਫੇਰਾ ਹੈ
ਚਾਂਦਨੀ ਦਾ ਹਾਂ ਮੈਂ ਸਦਾ ਆਸ਼ਿਕ
ਵੈਰੀ ਮੁੱਢ ਤੋਂ ਰਿਹਾ ਹਨੇਰਾ ਹੈ
(ਬਲਜੀਤ ਪਾਲ ਸਿੰਘ)
ਵੈਰੀ ਮੁੱਢ ਤੋਂ ਰਿਹਾ ਹਨੇਰਾ ਹੈ
(ਬਲਜੀਤ ਪਾਲ ਸਿੰਘ)
No comments:
Post a Comment