Monday, February 26, 2018

ਸਰਕਾਰ

ਪੁੱਠੇ ਰਾਹ ਸਰਕਾਰ ਤੁਰੀ ਹੈ
ਸਾਰੀ ਸ਼ਰਮ ਉਤਾਰ ਤੁਰੀ ਹੈ


ਹਰ ਵਸਤੂ ਤੇ ਟੈਕਸ ਲਾ ਕੇ
ਕਰਦੀ ਮਾਰੋ ਮਾਰ ਤੁਰੀ ਹੈ


ਕਿਹੜਾ ਪਹਿਲੀ ਵਾਰੀ ਹੋਇਆ
ਇਹ ਏਦਾਂ ਹਰ ਵਾਰ ਤੁਰੀ ਹੈ


ਗੁੰਡਾ ਅਨਸਰ ਭਰਤੀ ਕੀਤੇ
ਛੱਡ ਚੰਗੇ ਕਿਰਦਾਰ ਤੁਰੀ ਹੈ


ਕਾਲਾ ਧਨ ਬਾਹਰੋਂ ਸੀ ਆਉਣਾ
ਇਹ ਚਿੱਟਾ ਲੈ ਬਾਹਰ ਤੁਰੀ ਹੈ


ਅਨਪੜ੍ਹ ਜਾਹਲ ਮੂਹਰੇ ਲਾਏ
ਬਿਲਕੁੱਲ ਹੋ ਬਦਕਾਰ ਤੁਰੀ ਹੈ


ਧੂੜ ਪਈ ਹੈ ਲੋਕਾਂ ਉਤੇ
ਜਦ ਲੀਡਰ ਦੀ ਕਾਰ ਤੁਰੀ ਹੈ

(ਬਲਜੀਤ ਪਾਲ ਸਿੰਘ)

No comments: