ਜ਼ਰਾ
‘ਕੁ ਤਾਜ਼ਗੀ ਆਈ ਹੈ ਬਾਸੇ
ਰਿਸ਼ਤਿਆਂ ਅੰਦਰ
ਕਿ
ਹਿਲਜੁਲ ਹੋਣ ਲੱਗੀ ਹੈ ਖਲੋਤੇ ਪੁਰਜਿਆਂ ਅੰਦਰ
ਚਲੋ
ਆਪਾਂ ਵੀ ਉੱਠ ਕੇ ਬੀਜੀਏ ਫੁੱਲਾਂ ਦੇ ਕੁਝ ਪੌਦੇ
ਕਦੇ
ਜੋ ਪਰਤ ਨਾ ਆਏ ਉਦਾਸੀ ਗੁਲਸਿਤਾਂ ਅੰਦਰ
ਝਗੜੇ
ਆਮ ਹੋਏ ਨੇ ਹਮੇਸ਼ਾ ਲੱਗਦੀਆਂ ਅੱਗਾਂ
ਇਹ
ਕੈਸੀ ਜੰਗ ਜਾਰੀ ਹੈ ਧਰਮ ਦੇ ਰਹਿਬਰਾਂ ਅੰਦਰ
ਹੁਣ
ਤਾਂ ਕੰਮ ਵੀ ਕਰਦੇ ਨੇ ਧੌਣਾਂ ਸੁੱਟ ਕੇ ਲੋਕੀਂ
ਜਰਾ
ਵੀ ਹੌਸਲਾ ਬਚਿਆ ਨਹੀਂ ਹੁਣ ਕਿਰਤੀਆਂ ਅੰਦਰ
ਕਈ
ਬੰਦੇ ਜਿੰਨਾ ਨੂੰ ਅਕਲ ਭੋਰਾ ਵੀ ਨਹੀਂ ਹੁੰਦੀ
ਕਿਵੇਂ
ਘੁਸਪੈਠ ਕਰ ਬੈਠੇ ਨੇ ਉੱਚੇ ਦਫਤਰਾਂ ਅੰਦਰ
ਇਹ
ਭਾਵੇਂ ਸੱਚ ਹੈ ਕਿ ਥੋੜੇ ਪਲ ਹੀ ਏਸ ਥਾਂ ਗੁਜ਼ਰੇ
ਜਿਕਰ
ਪਰ ਦੇਰ ਤੱਕ ਰਹਿਣਾ ਹੈ ਸਾਡਾ ਮਹਿਫਲਾਂ ਅੰਦਰ
ਅਸੀਂ
ਇਹ ਸੋਚ ਕੇ ਡਰੀਏ ਕਿ ਅੱਗੇ ਰਾਤ ਹੈ ਕਾਲੀ
ਦਿਨੇ
ਵੀ ਬਹੁਤ ਕੁਝ ਹੁੰਦਾ ਹੈ ਲੇਕਿਨ ਪਰਦਿਆਂ ਅੰਦਰ
(ਬਲਜੀਤ ਪਾਲ ਸਿੰਘ)
No comments:
Post a Comment