ਕਦੇ ਇਹ ਝੀਲ ਬਣਿਆ ਹੈ ਕਦੇ ਇਹ ਵਹਿ ਰਿਹਾ ਪਾਣੀ
ਕਿ ਸਦੀਆਂ ਤੋਂ ਹੀ ਏਦਾਂ ਦੀ ਕਹਾਣੀ ਕਹਿ ਰਿਹਾ ਪਾਣੀ
ਕਦੇ ਉਬਲੇ ਕਦੇ ਜੰਮੇ ਕਦੇ ਇਹ ਬਰਫ ਬਣ ਜਾਵੇ
ਇਹ ਮਾਰਾਂ ਕਿੰਨੀਆਂ ਇਕੋ ਸਮੇਂ ਹੀ ਸਹਿ ਰਿਹਾ ਪਾਣੀ
ਇਹਦੀ ਇਕ ਬੂੰਦ ਵੀ ਓਦੋਂ ਕਈ ਲੱਖਾਂ ਦੀ ਹੋ ਜਾਂਦੀ
ਜਦੋਂ ਅੱਥਰੂ ਬਣੇ ਗੱਲ੍ਹਾਂ ਤੋਂ ਹੇਠਾਂ ਲਹਿ ਰਿਹਾ ਪਾਣੀ
ਉਦੋਂ ਇਹ ਸ਼ੋਰ ਨਈਂ ਕਰਦਾ ਨਿਰਾ ਸੰਗੀਤ ਲਗਦਾ ਹੈ
ਜਦੋਂ ਪਰਬਤ ਤੋਂ ਲਹਿੰਦਾ ਪੱਥਰਾਂ ਸੰਗ ਖਹਿ ਰਿਹਾ ਪਾਣੀ
(ਬਲਜੀਤ ਪਾਲ ਸਿੰਘ)

2 comments:
ਖੂਬ ਹੈ ਜੀ...
ਧੰਨਵਾਦ ਜਨਾਬ ਦਾ
Post a Comment