ਉਹ ਜੇਕਰ ਬਾਵਫਾ ਹੁੰਦਾ ਨਜ਼ਾਰਾ ਹੋਰ ਹੋਣਾ ਸੀ
ਮੇਰੀ ਤਕਦੀਰ ਦਾ ਫਿਰ ਤਾਂ ਸਿਤਾਰਾ ਹੋਰ ਹੋਣਾ ਸੀ
ਮੇਰੇ ਸਾਹਵੇਂ ਕੋਈ ਸੋਨੇ ਤਰਾਂ ਭਾਵੇਂ ਚਮਕ ਜਾਂਦਾ
ਬਿਨਾਂ ਉਸਤੋਂ ਨਹੀਂ ਕੋਈ ਪਿਆਰਾ ਹੋਰ ਹੋਣਾ ਸੀ
ਬਦਲ ਦਿੰਦਾ ਕਿਤੇ ਮੌਸਮ ਅਗਰ ਇਹ ਰੁਖ ਹਵਾਵਾਂ ਦੇ
ਮੇਰੇ ਜੀਵਨ ਦੀ ਕਿਸ਼ਤੀ ਦਾ ਕਿਨਾਰਾ ਹੋਰ ਹੋਣਾ ਸੀ
ਚਿਣਗ ਕੋਈ ਸੁਲਗ ਜਾਂਦੀ ਇਸ਼ਕ ਬੇਮੌਤ ਨਾ ਮਰਦਾ
ਇਹਨਾਂ ਅੱਖਾ ‘ਚ ਫਿਰ ਜਗਦਾ ਸ਼ਰਾਰਾ ਹੋਰ ਹੋਣਾ ਸੀ
ਮੇਰੇ ਅਰਮਾਨ ਜੇ ਔਝੜ ਜਿਹੇ ਰਾਹਾਂ ਤੇ ਨਾ ਪੈਂਦੇ
ਮੇਰੀ ਝੋਲੀ ‘ਚ ਸੱਧਰਾਂ ਦਾ ਪਿਟਾਰਾ ਹੋਰ ਹੋਣਾ ਸੀ
ਤੇਰੇ ਕੋਲੇ ਜੇ ਨਾ ਹੁੰਦੇ ਕਿਤੇ ਹਥਿਆਰ ਠੱਗੀ ਦੇ
ਤਾਂ ਫਿਰ ਜਿੱਤਾਂ ਤੇ ਹਾਰਾਂ ਦਾ ਨਤਾਰਾ ਹੋਰ ਹੋਣਾ ਸੀ

(ਬਲਜੀਤ ਪਾਲ ਸਿੰਘ)
2 comments:
bahut khoob baljit ji
ਧੰਨਵਾਦ ਚਰਨਜੀਤ ਜੀ
Post a Comment