Sunday, March 4, 2012

ਗ਼ਜ਼ਲ



ਤੇਰੇ ਗਲ ਜੋ ਪੈ ਗਿਆ ਪਊ ਵਜਾਉਣਾ ਢੋਲ
ਬਸਰ ਕਰਨ ਲਈ ਜਿੰਦਗੀ ਕਰਨਾ ਪੈਣਾ ਘੋਲ

ਆਪਣੀ ਜੀਭ ਨੂੰ ਆਪ ਹੀ ਕੌੜਾ ਕਰਦੇ ਲੋਕ
ਜਦੋਂ ਕਦੇ ਵੀ ਬੋਲਦੇ ਇਸ ਚੋਂ ਮੰਦੇ ਬੋਲ

ਵਿਹਲੇ ਰਹਿਣਾ ਬਣ ਗਿਆ ਹਰ ਬੰਦੇ ਦਾ ਸ਼ੌਂਕ
ਕੰਮ ਤੋਂ ਬਿਨਾ ਬੇਕਾਰ ਹੈ ਇਹ ਜੀਵਨ ਅਨਮੋਲ

ਸੱਚਾ ਵਣਜ ਵਿਪਾਰ ਹੀ ਫਿਰ ਦੇਵੇਗਾ ਲਾਭ
ਹੱਟ ਤੇ ਬਹਿਕੇ ਤੋਲੀਏ ਪੂਰਾ ਜੇਕਰ ਤੋਲ

ਸਾਗਰ ਛੱਲਾਂ ਉਠਦੀਆਂ ਰਹਿਣਾ ਪੈਣਾ ਸ਼ਾਤ
ਬੇੜੀ ਉਸਦੀ ਡੁਬਦੀ ਜਿਹੜਾ ਜਾਵੇ ਡੋਲ

ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ
ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ

                     (ਬਲਜੀਤ ਪਾਲ ਸਿੰਘ)

5 comments:

ਡਾ.ਹਰਦੀਪ ਕੌਰ ਸੰਧੂ said...

ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ
ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ........

ਬਹੁਤ ਹੀ ਜਾਨਦਾਰ ਤੇ ਸ਼ਾਨਦਾਰ ਸ਼ੇਅਰ !
ਵਾਹ ਕਿੰਨੀ ਸੁਹਣੀ ਵਿਆਖਿਆ ਕੀਤੀ ਹੈ ਕਿ ਧਰਤੀ ਗੋਲ਼ ਕਿਓਂ ਹੈ..ਹੁਣ ਤੱਕ ਐਵੇਂ ਉਲਝਣਾ 'ਚ ਹੀ ਰਹੇ !
ਵਧੀਆ ਲਿਖਤ ਲਈ ਵਧਾਈ !

ਹਰਦੀਪ

ਬਲਜੀਤ ਪਾਲ ਸਿੰਘ said...

ਧੰਨਵਾਦ ਹਰਦੀਪ ਜੀ

Charanjeet said...

khoob kalaam,baljeet ji

Charanjeet said...

ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ
ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ

wah!wah!
te dohra chhand wich ghazal! kyon nahin!!

ਬਲਜੀਤ ਪਾਲ ਸਿੰਘ said...

ਸ਼ੁਕਰੀਆ ਚਰਨਜੀਤ ਜੀ