ਫੁੱਲਾਂ ਅਤੇ ਬਹਾਰਾਂ ਦੀ ਗੱਲ ਕਰਾਂਗੇ ਫਿਰ ਕਦੀ
ਪੰਛੀਆਂ ਦੀਆਂ ਡਾਰਾਂ ਦੀ ਗੱਲ ਕਰਾਂਗੇ ਫਿਰ ਕਦੀ
ਹਾਲੇ ਸਾਨੂੰ ਵਿਹਲ ਨਹੀਂ ਖੁਦਗਰਜ਼ੀ ਤੋਂ
ਸੱਚੇ ਸੁੱਚੇ ਪਿਆਰਾਂ ਦੀ ਗੱਲ ਕਰਾਂਗੇ ਫਿਰ ਕਦੀ
ਗੁੰਡਾ ਗਰਦੀ ਸਭ ਪਾਸੇ ਹੈ ਪ੍ਰਧਾਨ ਬਣੀ
ਕੁਝ ਚੰਗੇ ਕਿਰਦਾਰਾਂ ਦੀ ਗੱਲ ਕਰਾਂਗੇ ਫਿਰ ਕਦੀ
ਲੂਣ,ਤੇਲ ਤੇ ਸਿਰ ਦੀ ਛੱਤ ਜ਼ਰੂਰੀ ਹੈ
ਕੋਠੀਆਂ ਅਤੇ ਕਾਰਾਂ ਦੀ ਗੱਲ ਕਰਾਂਗੇ ਫਿਰ ਕਦੀ
ਪੈਸੇ ਖਾਤਿਰ ਕਰੀਏ ਕੰਮ ਦੋ ਨੰਬਰ ਦਾ
ਸੱਚੇ ਵਣਜ਼ ਵਿਪਾਰਾਂ ਦੀ ਗੱਲ ਕਰਾਂਗੇ ਫਿਰ ਕਦੀ
3 comments:
ਲੂਣ,ਤੇਲ ਤੇ ਸਿਰ ਦੀ ਛੱਤ ਜ਼ਰੂਰੀ ਹੈ
ਕੋਠੀਆਂ ਅਤੇ ਕਾਰਾਂ ਦੀ ਗੱਲ ਕਰਾਂਗੇ ਫਿਰ ਕਦੀ..
ਲਾਜਵਾਬ!
ਬੜੇ ਰੰਗ ਬਦਲਦੇ ਹੋ ਬਲਾਗ ਦੇ ।
ਗਰਮੀ ਰੁੱਤੇ ਬਹਾਰ ਕਿਧਰੋਂ ਆ ਗਈ ਗੁਲਾਬੀ ਰੰਗ ਬਿਖੇਰਨ ?
ਹਰਦੀਪ
ਨਵੀਂ ਪੋਸਟ ਦੀ ਉਡੀਕ ਹੈ ਜੀ !
ਹਰਦੀਪ
Post a Comment