ਮਨ ਸਮੁੰਦਰ ਹੈ ਚਲੋ ਇਸ ਦੀ ਡੂੰਘਾਈ ਮਾਪੀਏ
ਰਿਸ਼ਤਿਆਂ ਵਿਚ ਦੂਰੀਆਂ ਦੀ ਹੁਣ ਲੰਬਾਈ ਮਾਪੀਏ
ਕਿੰਨਾ ਦਿੱਤਾ ਸੇਕ ਇਹਨਾਂ ਨੇ ਅਸਾਡੇ ਚਮਨ ਨੂੰ
ਤੱਤੀਆਂ ਬੇਕਿਰਕ ਪੌਣਾਂ ਦੀ ਬੁਰਾਈ ਮਾਪੀਏ
ਦਿਲ ਬਥੇਰਾ ਆਖਦਾ ਹੈ ਪਹਿਰਾ ਦੇਵਾਂ ਸੱਚ 'ਤੇ
ਜੱਗ ਕਹੇ ਸੱਚ ਨਾਲ ਹੋਈ ਜੱਗ ਹਸਾਈ ਮਾਪੀਏ
ਵਤਨ ਦੇ ਪਿੰਡੇ ਤੇ ਯਾਰੋ! ਮੁੱਦਤਾਂ ਤੋਂ ਚੀਥੜੇ
ਲੀਡਰਾਂ ਨੇ ਜਿਹੜੀ ਦਿਤੀ ਉਹ ਅਗਵਾਈ ਮਾਪੀਏ
ਮਰ ਗਏ ਕੁਝ ਹੱਕਾਂ ਖਾਤਿਰ ਫੈਸਲੇ ਉਡੀਕਦੇ
ਮੁਨਸਿਫ਼ਾਂ ਦੀ ਸਾਲਾਂ ਲੰਮੀ ਕਾਰਵਾਈ ਮਾਪੀਏ
ਪੁੱਜ ਗਏ ਹਾਂ ਕਿਸ ਪੜਾਅ ਤੇ ਕੱਲੇ-ਕਾਰੇ ਤੁਰਦਿਆਂ
ਜੋ ਹੰਢਾਈ ਸਦੀਆਂ ਤੀਕਰ ਉਹ ਤਨਹਾਈ ਮਾਪੀਏ
ਰਿਸ਼ਤਿਆਂ ਵਿਚ ਦੂਰੀਆਂ ਦੀ ਹੁਣ ਲੰਬਾਈ ਮਾਪੀਏ
ਕਿੰਨਾ ਦਿੱਤਾ ਸੇਕ ਇਹਨਾਂ ਨੇ ਅਸਾਡੇ ਚਮਨ ਨੂੰ
ਤੱਤੀਆਂ ਬੇਕਿਰਕ ਪੌਣਾਂ ਦੀ ਬੁਰਾਈ ਮਾਪੀਏ
ਦਿਲ ਬਥੇਰਾ ਆਖਦਾ ਹੈ ਪਹਿਰਾ ਦੇਵਾਂ ਸੱਚ 'ਤੇ
ਜੱਗ ਕਹੇ ਸੱਚ ਨਾਲ ਹੋਈ ਜੱਗ ਹਸਾਈ ਮਾਪੀਏ
ਵਤਨ ਦੇ ਪਿੰਡੇ ਤੇ ਯਾਰੋ! ਮੁੱਦਤਾਂ ਤੋਂ ਚੀਥੜੇ
ਲੀਡਰਾਂ ਨੇ ਜਿਹੜੀ ਦਿਤੀ ਉਹ ਅਗਵਾਈ ਮਾਪੀਏ
ਮਰ ਗਏ ਕੁਝ ਹੱਕਾਂ ਖਾਤਿਰ ਫੈਸਲੇ ਉਡੀਕਦੇ
ਮੁਨਸਿਫ਼ਾਂ ਦੀ ਸਾਲਾਂ ਲੰਮੀ ਕਾਰਵਾਈ ਮਾਪੀਏ
ਪੁੱਜ ਗਏ ਹਾਂ ਕਿਸ ਪੜਾਅ ਤੇ ਕੱਲੇ-ਕਾਰੇ ਤੁਰਦਿਆਂ
ਜੋ ਹੰਢਾਈ ਸਦੀਆਂ ਤੀਕਰ ਉਹ ਤਨਹਾਈ ਮਾਪੀਏ
3 comments:
ਫੀਤਾ ਮੁੱਕ ਜਾਊਗਾ ਤੇਰਾ
ਮਨ ਦੀ ਡੂੰਘਾਈ
ਮਾਪੀ ਨਹੀਂ ਜਾਣੀ
ਦਿਲ ਟੁੱਟ ਜਾਊਗਾ ਤੇਰਾ
ਰਿਸ਼ਤਿਆਂ ਦੀ ਦੂਰੀ
ਵੇਖੀ ਨਹੀਂ ਜਾਣੀ
ਕਾਹਨੂੰ ਗਿਣਤੀਆਂ 'ਚ
ਪੈਂਦਾ ਮੇਰੇ ਦੋਸਤ
ਜੇ ਕੁਝ ਕਰ ਸਕਦੈਂ
ਤਾਂ ਕਰ ....
ਵੱਡਾ ਸਾਰਾ ਜੇਰਾ
ਦੇਦੇ ਤਿੜਕਦੇ
ਜਾਂਦੇ ਰਿਸ਼ਤਿਆਂ ਨੂੰ
ਕੁਝ ਵਕਤ ਉਧਾਰਾ !!
ਹਰਦੀਪ
ਧੰਨਵਾਦ ਦੀਪੀ ਸੰਧੂ ਜੀ
ਬਾ-ਕਮਾਲ ਗ਼ਜ਼ਲ
Post a Comment