Saturday, August 21, 2010

ਗਜ਼ਲ

ਸੱਜੇ ਲੋਕ ਖੱਬੇ ਲੋਕ
ਦੇਖੋ ਫੱਬੇ ਰੱਬੇ ਲੋਕ

ਜੀਹਨੂੰ ਦੇਖੋ ਅੱਖਾਂ ਕੱਢੇ
ਹੋ ਗਏ ਕਿੰਨੇ ਕੱਬੇ ਲੋਕ

ਇਕ ਦੂਜੇ ਦੇ ਪਿਛੇ ਦੌੜਣ
ਰੇਲ ਗੱਡੀ ਦੇ ਡੱਬੇ ਲੋਕ

ਗੱਲ ਕੋਈ ਨਾ ਪੱਲੇ ਪਾਉਂਦੇ
ਮਾਰਨ ਲੱਲੇ ਭੱਬੇ ਲੋਕ

ਸੌ ਲੋਕਾਂ ਨੂੰ ਟੈਸਟ ਕਰੀਏ
ਰੋਗੀ ਅੱਸੀ ਨੱਬੇ ਲੋਕ

ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਦੱਬੇ ਲੋਕ

7 comments:

Supreet Sandhu said...

ਇਕ ਦੂਜੇ ਦੇ ਪਿੱਛੇ ਦੌੜਣ
ਰੇਲ ਗੱਡੀ ਦੇ ਡੱਬੇ ਲੋਕ....
Uncle ,
You mean bhaidchal ...
Mum told me this new word.

Hardeep said...

ਲੂਣ ਤੇਲ ਨਾ ਪੂਰਾ ਹੋਵੇ
ਮਹਿੰਗਾਈ ਨੇ ਦੱਬੇ ਲੋਕ...
ਸੱਚਮੁਚ ਹੀ ......
ਲੱਕਤੋੜ ਮਹਿੰਗਾਈ ਨੇ
ਕਰ ਦਿੱਤੇ ਨੇ ਕੁੱਬੇ ਲੋਕ....

ਬਲਜੀਤ ਪਾਲ ਸਿੰਘ said...

ਹਾਂ ਸੁਪ੍ਰੀਤ ਬੇਟਾ ਭੇਡਚਾਲ।ਬਿਨਾਂ ਸੋਚੇ ਰੀਸ ਕਰੀ ਜਾਣਾ ਜਾਂ ਕਿਸੇ ਦੇ ਮਗਰ ਲੱਗ ਜਾਣਾ।

ਬਲਜੀਤ ਪਾਲ ਸਿੰਘ said...

ਹਰਦੀਪ ਜੀ ਸਸਅ ਚੰਗੇ ਢੁੱਕਵੇਂ ਕੁਮੈਂਟਸ ਲਈ ਸ਼ੁਕਰੀਆ

surjit said...

Baljit ji tuhadian gazlan padian bahut changian l.agian..........Surjit

ਹਰਬੀਰ ਸਿੰਘ ਵਿਰਕ said...

ਸੌ ਲੋਕਾਂ ਨੂੰ ਟੈਸਟ ਕਰੀਏ
ਰੋਗੀ ਅੱਸੀ ਨੱਬੇ ਲੋਕ

ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਦੱਬੇ ਲੋਕ

Bahut vadia lines ne sir

japinder said...

ਬਹੁਤ ਵਧੀਆ ਸਰ ਜਾਰੀ ਰੱਖੋ ਜੀ