ਗਜ਼ਲ
ਕੀਤੀਆਂ ਜਿਹਨਾਂ ਕਦੇ ਮੁਹੱਬਤਾਂ।
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।
ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।
ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।
ਉਮਰ ਭਰ ਕਰਦੇ ਰਹੋ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਣ ਫਿਰ ਵੀ ਹਸਰਤਾਂ।
ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।
ਕਰ ਲਈ ਵਿਗਿਆਨ ਨੇ ਤਰੱਕੀ ਬਹੁਤ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।
ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੁਸ਼ੀਆਂ ਖੇੜੇ ਕਰਨ ਓਥੋਂ ਹਿਜਰਤਾਂ।
ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।
ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ।
5 comments:
ਕਰ ਲਈ ਵਿਗਿਆਨ ਨੇ ਤਰੱਕੀ ਬਹੁਤ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ...
ਬਿਲਕੁਲ ਸਹੀ ਕਿਹਾ ਹੈ ਬਲਜੀਤਪਾਲ ਜੀ ਤੁਸਾਂ ਨੇ....
ਬੜੀਆਂ ਬੁਝਾਰਤਾਂ ਬਾਕੀ ਨੇ ਅਜੇ ਬਾਕੀ....
ਮੰਨੀਏ ਤਾਂ ਜੇ ਇਹ ਵਿਗਿਆਨੀ 'ਪੰਜਾਬੀ ਵਿਹੜੇ' ਪਾਈਆਂ ਬੁਝਾਰਤਾਂ ਬੁੱਝ ਦੇਣ?????
Sachian ne sabh gallan Baljit Pal jio...
ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ....
ਇਹ ਸ਼ਿਕਵਾ ਜਾਇਜ ਨਹੀਂ ......
ਜਿਸ ਨੂੰ ਤੁਸੀਂ ਲੱਭਦੇ ਹੋ ਓਹ ਤੁਹਾਡੇ ਅੰਦਰ ਮੌਜੂਦ ਹੈ....ਜ਼ਰਾ ਝਾਤੀ ਮਾਰ ਕੇ ਤੱਕੋ ਤਾਂ ਸਹੀ....
ਹਰਦੀਪ
Valentine Day Gifts Online
Valentine Day Roses Online
Post a Comment