ਪੱਕਿਆ ਬੀਜ ਹਾਂ ਧਰਤ ਤੇ ਬਿਖਰ ਜਾਵਾਂਗਾ
ਰੁੱਤ ਬਹਾਰ ਦੀ ਆਈ ਫਿਰ ਪੁੰਗਰ ਆਵਾਂਗਾ ।
ਮੇਰੀ ਤਸਵੀਰ ਧੁੰਦਲੀ ਨੂੰ ਹਮੇਸ਼ਾ ਦੇਖਦੇ ਰਹਿਣਾ
ਜਰੂਰ ਇਕ ਨਾ ਇਕ ਦਿਨ ਮੈਂ ਨਿਖਰ ਆਵਾਂਗਾ ।
ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।
ਨੀਂਦ ਰਾਤ ਨੂੰ ਨਾ ਆਵੇ ਜਰਾ ਤੱਕਿਓ ਉਤਾਂਹ
ਝਿਲਮਿਲ ਤਾਰਿਆਂ ਦੇ ਵਿਚ ਵੀ ਨਜ਼ਰ ਆਵਾਂਗਾ ।
ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।
ਇਹ ਜੋ ਬਦੀਆਂ ਦੇ ਸਿਲਸਿਲੇ ਵਧ ਗਏ ਏਥੇ
ਇਹਨਾਂ ਲੱਭਣਾ ਨਹੀਂ ਬਣ ਗਦਰ ਆਵਾਂਗਾ ।
6 comments:
ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।
ਗ਼ਜ਼ਲ ਤਾਂ ਸਾਰੀ ਹੀ ਬਹੁਤ ਖੂਬਸੂਰਤ ਹੈ
ਪਰ ਇਹ ਦੋ ਮਿਸ੍ਰੇ ਮਨ ਵਿਚ ਗੇਹਰੇ ਉਤਰ ਗਏ ਨੇ
ਇਕ ਵਧੀਆ ਅਤੇ ਅਸਰਦਾਰ ਗ਼ਜ਼ਲ ਕੇਹਨ ਤੇ ਮੁਬਾਰਕਾਂ
ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।
gr8 sir...
really nice lines
ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।
these are also awesome
ਮੋਂਗਾ ਜੀ ਅਤੇ ਪਨੇਸਰ ਜੀ ਬਹੁਤ ਬਹੁਤ ਸ਼ੁਕਰੀਆ
ਬਲਜੀਤਪਾਲ ਜੀ,
ਤੁਹਾਡੀ ਇਹ ਗਜ਼ਲ ਜ਼ਿੰਦਗੀ 'ਚ ਇੱਕ ਨਵੀਂ ਆਸ ਲੈ ਕੇ ਆਉਂਦੀ ਹੈ। ਮੁੜ-ਮੁੜ ਜਿਓਣ ਦੀ ਚਾਹ ਪੈਦਾ ਕਰਦੀ ਹੈ।
ਬਹੁਤ ਹੀ ਭਾਵ-ਪੂਰਕ ਗਜ਼ਲ।
ਹਰਦੀਪ
Valentine Gifts Online
Valentine's Roses Online
Post a Comment