Tuesday, April 13, 2010

ਗਜ਼ਲ


ਗਰਮ ਰੁੱਤ ਨਾਲ ਆਦਮੀ ਦੇ ਹੁਣ ਯਾਰਾਨੇ ਹੋ ਗਏ
ਪਿਆਰ ਦੇ ਬਹਾਰ ਦੇ ਗੁਜ਼ਰੇ ਜ਼ਮਾਨੇ ਹੋ ਗਏ ।

ਸੱਚ ਦੀ ਦਹਿਲੀਜ਼ ਤੇ ਜਾ ਪੈਰ ਜਿਸ ਵੀ ਰੱਖਿਆ
ਦੁਸ਼ਮਣ ਉਸਦੇ ਆਪਣੇ ਤੇ ਬੇਗਾਨੇ ਹੋ ਗਏ ।

ਕ਼ਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ
ਕ਼ਾਤਿਲ ਫਿਰ ਵੀ ਬਚ ਗਏ ਲੱਖਾਂ ਬਹਾਨੇ ਹੋ ਗਏ ।

ਕੈਸੀ ਭਲਾ ਇਹ ਪਾਲਿਸੀ ਲੋਕਾਂ ਦੀ ਸਰਕਾਰ ਦੀ
ਹਰ ਗਲੀ, ਹਰ ਮੋੜ ਤੇ ਸ਼ਰਾਬਖ਼ਾਨੇ ਹੋ ਗਏ ।

ਅਜਨਬੀ ਬਣ ਆਏ ਸੀ ਤੇਰੇ ਇਸ ਸ਼ਹਿਰ ਅੰਦਰ
ਚਿਹਰੇ ਕੁਝ ਕੁ ਫੇਰ ਵੀ ਜਾਨੇ ਪਹਿਚਾਨੇ ਹੋ ਗਏ ।

ਹੁਣ ਦੁਬਾਰਾ ਮਿਲ਼ਣ ਦਾ ਵਾਅਦਾ ਨਾ ਕਰਿਓ ਦੋਸਤੋ!
ਪਹਿਲਾਂ ਹੀ ਕਿੰਨੇ ਵਾਅਦਿਆਂ ਤੋਂ ਬੇਜ਼ੁਬਾਨੇ ਹੋ ਗਏ ।

3 comments:

Anonymous said...

"ਹੁਣ ਦੁਬਾਰਾ ਮਿਲ਼ਣ ਦਾ ਵਾਅਦਾ ਨਾ ਕਰਿਓ ਦੋਸਤੋ!
ਪਹਿਲਾਂ ਹੀ ਕਿੰਨੇ ਵਾਅਦਿਆਂ ਤੋਂ ਬੇਜ਼ੁਬਾਨੇ ਹੋ ਗਏ"
ਠੀਕ ਕਿਹਾ ਬਲਜੀਤ ਪਾਲ ਜੀ,
'ਵਾਦੋਂ ਕਾ ਕਿਆ ਹੈ
ਅਕਸਰ ਟੂਟ ਜਾਤੇ ਹੈਂ....'
"ਵਾਅਦਾ ਨਹੀਂ ਕਰਦਾ
ਮਿਲਣ ਦੀ ਕੋਸ਼ਿਸ਼ ਕਰਾਂਗਾ
ਕਿਉਂਕਿ.....
ਕੋਸ਼ਿਸ਼ ਹੀ ਹੈ
ਜੋ ਕਾਮਯਾਬ ਹੁੰਦੀ ਹੈ"

ਹਰਦੀਪ

Daisy said...

Valentine Day Gifts Online
Valentine's Day Gift Online

Daisy said...

Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online