ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ ।
ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ।
ਤਿੜਕ ਰਹੀਆਂ ਸੱਧਰਾਂ ਰੁਲ ਰਹੀ ਹੈ ਆਬਰੂ
ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ।
ਖੁਦਗਰਜ਼ੀ ਦਾ ਦੌਰ ਰਿਸ਼ਤੇ ਗਵਾਚ ਜਾਣਗੇ
ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ ।
ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ
ਵਜ਼ੂਦ ਜੋ ਤਲਾਸ਼ਦਾ ਉਹ ਹਾਣ ਬਣਕੇ ਆ ।
ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋ ਗਏ
ਕਰਜ਼ੇ ਮਾਰੀ ਆਤਮਾ ਧਨਵਾਨ ਬਣਕੇ ਆ ।
ਧਰਤੀ ਦਾ ਵਾਰਿਸ ਦੇਖਲਾ ਹੋਰ ਕੋਈ ਹੋ ਗਿਆ
ਇਸ ਦਾ ਸੀਨਾ ਠਾਰੀਏ ਕਿਰਸਾਨ ਬਣਕੇ ਆ ।
4 comments:
Baljit Ji,
Bahut vadhiya te sunder ghazal hai...
ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ ।
ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ।
ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋ ਗਏ
ਕਰਜ਼ੇ ਮਾਰੀ ਆਤਮਾ ਧਨਵਾਨ ਬਣਕੇ ਆ ।
bahut sohna likheya sir ..... shubhichhavan
aap di ais rachna vich
gzl da suhappan nazar aaooNda hai
saare sher asal nu v mukhaatib han .
vadhaaee .
"ਖੁਦਗਰਜ਼ੀ ਦਾ ਦੌਰ ਰਿਸ਼ਤੇ ਗਵਾਚ ਜਾਣਗੇ
ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ"
ਬਹੁਤ ਲੋੜ ਹੈ ਐਸੇ ਇਨਸਾਨ ਦੀ। ਰੱਬ ਸਭ ਨੂੰ ਥੋੜੀ ਹੀ ਸਹੀ 'ਇਨਸਾਨੀਅਤ' ਬਖਸ਼ੇ।
ਹਰਦੀਪ
Post a Comment