Friday, December 25, 2009

ਗਜ਼ਲ




ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ

ਕਾਇਨਾਤ ਦੇ ਵਡਮੁੱਲੇ ਤੋਹਫੇ ਬਚਾ ਲਈਏ
ਸਾਰੇ ਲਾਈਏ ਜਿਸ ਵਿਚ ਵੀ ਹੈ ਹੁਨਰ ਕੋਈ ।

ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏ ਦੀ ਦੇਖੋ
ਲੋਹੇ ਦੀਆਂ ਮਸ਼ੀਨਾਂ ਤੋਂ ਬਚਿਆ ਨਹੀਂ ਨਗਰ ਕੋਈ ।

ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ
ਫਿਰ ਵੀ ਨਹੀਂ ਹਾਦਸੇ ਤੋਂ ਬਿਨਾਂ ਸਫਰ ਕੋਈ ।

ਫੈਲ ਰਹੀਆਂ ਸ਼ਹਿਰਾਂ ਤੋਂ ਬਾਹਰ ਬਸਤੀਆਂ
ਦਾਅਵਾ ਅਜੇ ਤੱਕ ਨਹੀਂ,ਕਿ ਨਹੀਂ ਬੇਘਰ ਕੋਈ ।

ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ
ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ ।

4 comments:

Pardaman said...

ih rachna .. pahila vi pad chukka ha ji ..dubara pad ke vi onni hi khuub laggi..reg

Gurdeep Arora said...

dear sir....... gazal bahut BAHUT achhi hai ji... well done sir

Anonymous said...

"ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ
ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ"
ਬਹੁਤ ਹੀ ਖੂਬ ਕਿਹਾ ਬਲਜੀਤ ਪਾਲ ਜੀ,
ਜਦ ਤੱਕ ਸਾਂਸ
ਤਬ ਤੱਕ ਆਸ

ਹਰਦੀਪ

Daisy said...

Happy Valentine Day Roses Online
Happy Valentine Day Cakes Online