Tuesday, November 10, 2009

ਗ਼ਜ਼ਲ

ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਿਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ

ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ

ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ

ਅੱਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀਂ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ

ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ

ਠੰਡੀ ਹਵਾ ਦਾ ਬੁੱਲਾ ਇਧਰ ਵੀ ਗੁਜ਼ਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ

4 comments:

manjeet said...
This comment has been removed by the author.
manjeet said...

aapji diyan gazalan bahut sunder han so share karde rehna

bahut shukriya ki tusi mera blog follow kita umid kardi haan ki tusi aapne anmol sujha v dende rahoge

Anonymous said...

"ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ"
ਬਲਜੀਤ ਪਾਲ ਜੀ,
ਬਹੁਤ ਹੀ ਦਿਲ ਨੂੰ ਟੁੰਬਣ ਵਾਲ਼ੀ ਗੱਲ ਕਹੀ ਹੈ।
ਬੰਦੇ ਨੂੰ 'ਜ਼ਿੰਦਗੀ' 'ਚ ਸੰਤੁਸ਼ਟੀ ਹੋਣੀ ਚਾਹੀਦੀ ਹੈ। ਇਹ ਥੋੜਾ-ਇਹ ਥੋੜਾ ਕਹਿ ਕੇ ਬੰਦਾ ਕਿਵੇਂ ਹਰਫ਼ਲ਼ਿਆ ਫਿਰਦਾ ਹੈ, ਮਾਰੋ- ਮਾਰ ਕਰਦਾ ਫਿਰਦਾ ਹੈ ਪੈਸੇ ਮਗਰ....
ਕਿੰਨਾ ਸਕੂਨ ਦਿੰਦੀਆਂ ਨੇ ਤੁਹਾਡੀਆਂ ਇਹ ਸਤਰਾਂ।
ਹਰਦੀਪ

Daisy said...

Valentines Day Roses Online
Valentine Roses Online