Sunday, August 16, 2009

ਗ਼ਜ਼ਲ

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ।
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।

ਕਦੇ ਕਦੇ ਹੀ ਹੁੰਦਾ ਹੈ ਦਿਲ ਠੰਢਾ ਸ਼ੀਤ ਸਮੁੰਦਰ ਜਿਉਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬੱਦਲੀ ਮੰਡਰਾਉਂਦੀ ਹੈ।

ਉਹਦੇ ਸ਼ਹਿਰ ਦਾ ਨਾ ਸੁਣ ਕੇ ਦਿਲ ਅੱਜ ਵੀ ਕੰਬ ਜਾਂਦਾ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ।

ਜੁਦਾਈ ਦੇ ਜ਼ਹਿਰ ਦਾ ਅਸਰ ਕਦੇ ਮਿਟਣਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ਼ ਹਿਜਰ ਦਾ ਧੋਂਦੀ ਹੈ।

ਹਵਾ ਵਿੱਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਕੋਈ ਚੰਦਰੀ ਜੇਹੀ ਖ਼ਬਰ ਜਗਾਉਂਦੀ ਹੈ।

ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ।

ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉੱਪਰੀ ਨਰਕ ਭੁਲੇਖਾ ਪਾਉਂਦੀ ਹੈ।

5 comments:

Pardaman said...

bahut khuub ji ..likhde raho te share karde raho

ART ROOM said...

tuhadi ghazal buhat pyari ha....

Iqbal Gill said...

Slaam ustad logo jug jug jiyo

ਹਰ ਤੋਤਲੀ ਜ਼ੁਬਾਨ ਤੇ ਹਰ ਫੁਟਦੀ ਕਰੁੰਬਲ ਬਿਰਖ ਦੀ,
ਮੈਨੂੰ ਦੋ ਤੇ ਦੋ ਪੰਜ ਦਾ ਪਹਾੜਾ ਨਿੱਤ ਪੜਾਉਂਦੀ ਹੈ ।

gs panesar said...

ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ।
a man cannot give up hopes
rather hopes should not be given up

pyar te umid da bahut sohna sumel hai

gs panesar said...

ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ।

ਉਮੀਦ ਤੇ ਪਿਆਰ ਦਾ ਬਹੁਤ ਸੋਹਣਾ ਸੁਮੇਲ ਹੈ

ਇੱਦਾਂ ਕਹ ਲਈਏ :

ਗਲ ਕਰਨਾ ਤੇਰੇ ਨਾਲ ਮੈਨੂ ਚੰਗਾ ਲਗਦਾ ਹੈ
ਗਲ ਕਰਕੇ ਹਸਣਾ ਨਾਲ ਤੇਰੇ ਮੈਨੂ ਹੋਰ ਵੀ ਚੰਗਾ ਲਗਦਾ ਹੈ
ਕਦੇ ਆਸ ਮੇਰੀ ਅਸਮਾਨਾਂ ਨੂੰ ਵੀ ਛੂ ਜਾਂਦੀ
ਕਦੇ ਬਣਕੇ ਬਿਜਲੀ ਮੈਨੂ ਹੀ ਇਹ ਲੂ ਜਾਂਦੀ
ਇੰਝ ਖਾਹਿਸ਼ਾਂ ਦੇ ਵਿਚ ਸਿਕਨਾ
ਮੈਨੂ ਹੋਰ ਵੀ ਚੰਗਾ ਲਗਦਾ ਹੈ