ਜੇਠ ਹਾੜ ਦੀ ਧੁੱਪ ਜਿਸਮ ਤੇ ਜਰ ਲੈਣੀ ਸੀ
ਦੋਸਤੀ ਨਾਲ ਮੌਸਮਾਂ ਦੇ ਵੀ ਕਰ ਲੈਣੀ ਸੀ
ਕੋਈ ਸ਼ਰਬਤੀ ਨਿਗਾਹ ਸੁਵੱਲੀ ਹੋ ਜਾਂਦੀ ਜੇਕਰ
ਕਿਰਨ ਸੁਨਿਹਰੀ ਅੱਖਾਂ ਅੰਦਰ ਭਰ ਲੈਣੀ ਸੀ
ਧਰਤੀ ਦੇ ਇਕ ਕੋਨੇ ਤੇ ਜੇ ਫੁੱਲ ਉਗਾ ਲੈਂਦੇ
ਨਾਲ ਮੁਹੱਬਤਾਂ ਅਸੀਂ ਵੀ ਝੋਲੀ ਭਰ ਲੈਣੀ ਸੀ
ਖੇਡਣ ਦੇ ਦਿਨ ਚਾਰ ਜੋ ਅਸੀਂ ਗੁਆ ਬੈਠੇ
ਉਦੋਂ ਹੀ ਸੂਰਜ ਦੀ ਇਕ ਕਾਤਰ ਲੈਣੀ ਸੀ
ਪੂਰੀ ਕਰਨ ਲਈ ਇਬਾਰਤ ਅਧੂਰੇ ਖਤ ਦੀ
ਤੁਰਦੇ ਜਾਂਦੇ ਦੋਸਤ ਤੋਂ ਇਕ ਸਤਰ ਲੈਣੀ ਸੀ
ਦਿੰਦਾ ਜ਼ਹਿਰ ਦੀ ਡਲੀ ਪਰ ਸਮਝਦਾ ਆਪਣਾ
ਚੁੱਪ ਚੁਪੀਤੇ ਉਹ ਵੀ ਜੀਭ ਤੇ ਧਰ ਲੈਣੀ ਸੀ
1 comment:
Beautiful lines:
..'ਦਿੰਦਾ ਜ਼ਹਿਰ ਦੀ ਡਲੀ ਪਰ ਸਮਝਦਾ apna
ਚੁੱਪ ਚੁਪੀਤੇ ਉਹ ਵੀ ਜੀਭ ਤੇ ਧਰ ਲੈਣੀ ਸੀ ..'
Thanks for sharing this excellent poem.
God bless.
Post a Comment