ਬਹੁਤ ਦਿਲਾਂ
ਵਿਚ ਖੋਟ, ਭਰੋਸਾ
ਕੋਈ ਨਾ
ਹਮਦਰਦੀ
ਦੀ ਤੋਟ, ਭਰੋਸਾ
ਕੋਈ ਨਾ
ਦੁਨੀਆਂ
ਵੱਸਦੀ ਰੱਸਦੀ ਢੇਰ ਬਾਰੂਦਾਂ ਤੇ
ਬਾਂਦਰ
ਹੱਥ ਰਿਮੋਟ ,ਭਰੋਸਾ
ਕੋਈ ਨਾ
ਡਾਕੂ,ਗੁੰਡੇ,ਕਾਤਿਲ ਖੁੱਲੇ ਫਿਰਦੇ ਨੇ
ਸਭ ਨੂੰ
ਖੁੱਲੀ ਛੋਟ, ਭਰੋਸਾ
ਕੋਈ ਨਾ
ਜੰਗਲ ਦੇ
ਵਿਚ ਅੱਗ ਲੱਗੀ ਮਨ ਡਰਿਆ ਹੈ
ਆਲ੍ਹਣਿਆਂ
ਵਿਚ ਬੋਟ, ਭਰੋਸਾ
ਕੋਈ ਨਾ
ਇਕ ਲੀਡਰ
ਨੇ ਜਿੱਤਣਾ ਬਾਕੀ ਹਾਰਨਗੇ
ਕੀਹਦੀ
ਕੀਹਨੂੰ ਵੋਟ,ਭਰੋਸਾ
ਕੋਈ ਨਾ
ਪੱਥਰ ਵੱਜਿਆ
ਬੇਗਾਨੇ ਦਾ ਜ਼ਰ ਲੈਂਦੇ
ਆਪਣਿਆਂ
ਦੀ ਚੋਟ,ਭਰੋਸਾ
ਕੋਈ ਨਾ
ਹਰ ਕੋਨੇ
ਵਿਚ ਡੰਕਾ ਵੱਜੇ ਸਿਆਸਤ ਦਾ
ਅਫਸਰੀਆਂ
ਨਾ ਘੋਟ,ਭਰੋਸਾ
ਕੋਈ ਨਾ
ਉਲਝ ਗਈ
ਹੈ ਤਾਣੀ ਢਾਂਚਾ ਵਿਗੜ ਗਿਆ
ਕਦ ਆਊਗਾ
ਲੋਟ,ਭਰੋਸਾ
ਕੋਈ ਨਾ
(ਬਲਜੀਤ ਪਾਲ
ਸਿੰਘ)