ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਇਸ ਕਦਰ ਕਿ ਮੇਟਣਾ ਚਾਹੁੰਨਾਂ
ਆਤਿਸ਼ ਅਬਾਦ ਹੈ ਇਸ ਸ਼ਹਿਰ ਦੇ ਹਰੇਕ ਕੋਨੇ ਵਿਚ
ਹੁਣ ਇਸ ਨੂੰ ਖਾਕ ਹੁੰਦੇ ਦੂਰ ਤੋਂ ਬਸ ਦੇਖਣਾ ਚਾਹੁੰਨਾਂ
ਬੜੀ ਦੇਰ ਤੋਂ ਦੁਨੀਆਂ ਲਗਦੀ ਰੁੱਖੀ ਅਤੇ ਉਜਾੜ ਜਹੀ
ਕੋਈ ਲੱਭ ਕੇ ਝੁੰਡ ਰੁੱਖਾਂ ਦਾ ਕੁਝ ਚਿਰ ਲੇਟਣਾ ਚਾਹੁੰਨਾਂ
ਭਿੜ ਸਕਦਾ ਹਾਂ ਅਧਵਾਟੇ ਵੀ ਤੁਹਾਡੇ ਕੁਕਰਮਾਂ ਨਾਲ
ਤੁਸੀਂ ਕਿੰਨੇ ਸਿਤਮਗਰ ਹੋ ਮੈਂ ਇਹ ਪਰਖਣਾਂ ਚਾਹੁੰਨਾਂ
ਰਹਿ ਗਏ ਅਧੂਰੇ ਜੋ ਅਰਮਾਨ,ਸੱਧਰਾਂ ਤੇ ਹਸਰਤਾਂ
ਉਹਨਾਂ ਦੀ ਯਾਦ ਵਿਚ ਕੁਝ ਹੋਰ ਥੋੜਾ ਭਟਕਣਾ ਚਾਹੁੰਨਾਂ
ਪੁੱਟੀਆਂ ਨਹੀਂ ਜਾਂਦੀਆਂ ਲੰਮੀਆਂ ਪੁਲਾਘਾਂ ਇਹਨੀ ਦਿਨੀਂ
ਜਿੰਦਗੀ ਦੇ ਸਫਰ ਵਿਚ ਹੁਣ ਰੀਂਗਣਾ ਸਰਕਣਾਂ ਚਾਹੁੰਨਾਂ
ਜੀਓ ਅਤੇ ਜਿਉਣ ਦਿਉ ਬੜਾ ਅਪਨਾ ਕੇ ਦੇਖ ਲਿਆ
ਕੰਮ ਦਾ ਨਹੀਂ ਇਹ ਫਲਸਫਾ ਜ਼ਮੀਰ ਵੇਚਣਾ ਚਾਹੁੰਨਾਂ
ਫਿਰ ਬੱਦਲਾਂ ਦੀ ਇਕ ਪਤਲੀ ਜਹੀ ਕਾਤਰ ਦੇ ਦਿਉ ਮੈਨੂੰ
ਬੜੀ ਹੀ ਰੀਝ ਹੈ ਪਿਆਸੀ ਧਰਤ ਤੇ ਵਰਸਣਾਂ ਚਾਹੁੰਨਾਂ

7 comments:
ਜੀਓ ਅਤੇ ਜਿਉਣ ਦਿਉ ਬੜਾ ਅਪਨਾ ਕੇ ਦੇਖ ਲਿਆ
ਕੰਮ ਦਾ ਨਹੀਂ ਇਹ ਫਲਸਫਾ ਜ਼ਮੀਰ ਵੇਚਣਾ ਚਾਹੁੰਨਾਂ
bahut khuub hai ji spec.ih lines reg.
ਪੁੱਟੀਆਂ ਨਹੀਂ ਜਾਂਦੀਆਂ ਲੰਮੀਆਂ ਪੁਲਾਘਾਂ ਇਹਨੀ ਦਿਨੀਂ
ਜਿੰਦਗੀ ਦੇ ਸਫਰ ਵਿਚ ਹੁਣ ਰੀਂਗਣਾ ਸਰਕਣਾਂ ਚਾਹੁੰਨਾਂ
nice lines......
because....
"winner is not who never fails,
but the one who never quits"
ਜੇ ਹੈ ਨਹੀਂ ਖੁਸ਼ੀ ਤੇਰੇ ਕੋਲ਼ ਮੇਰੇ ਦੋਸਤ
ਦੁਨੀਆਂ ਤਾਂ ਹੀ ਲੱਗਦੀ ਉਜਾੜ ਮੇਰੇ ਦੋਸਤ
ਬਾਹਰੋਂ ਕੁਝ ਨਹੀਂ ਲੱਭਣਾ
ਲੱਖ ਭਾਵੇਂ ਮਾਰ ਲੈ ਤੂੰ ਟੱਕਰਾਂ
ਇਹ ਤਾਂ ਤੇਰੇ ਅੰਦਰ ਹੀ ਕਿਤੇ
ਛੁਪੀ ਬੈਠੀ ਐ ਮੇਰੇ ਦੋਸਤ
ਹਰਦੀਪ ਕੌਰ ਸੰਧੂ
http://punjabivehda.wordpress.com
ਬੜੀ ਦੇਰ ਤੋਂ ਦੁਨੀਆਂ ਲਗਦੀ ਰੁੱਖੀ ਅਤੇ ਉਜਾੜ ਜਹੀ
ਕੋਈ ਲੱਭ ਕੇ ਝੁੰਡ ਰੁੱਖਾਂ ਦਾ ਕੁਝ ਚਿਰ ਲੇਟਣਾ ਚਾਹੁੰਨਾਂ
ਭਿੜ ਸਕਦਾ ਹਾਂ ਅਧਵਾਟੇ ਵੀ ਤੁਹਾਡੇ ਕੁਕਰਮਾਂ ਨਾਲ
ਤੁਸੀਂ ਕਿੰਨੇ ਸਿਤਮਗਰ ਹੋ ਮੈਂ ਇਹ ਪਰਖਣਾਂ ਚਾਹੁੰਨਾਂ
ਵਹੁਤ ਵਧੀਆ ਹੈ ਸਾਰੀ ਰਚਨਾ
ਨਾਕਾਰਾਤਮਕ ਤੋਂ ਸਾਕਾਰਾਤਮਕ ਵੱਲ ਜਾਂਦੀ ਹੈ ਰਚਨਾ
ਮੇਰੇ ਖਿਆਲ ਚ ਇਹ ਸ਼ਿਅਰ ਅਖੀਰ ਚ ਹੋਣੇ ਚਾਹੀਦੇ ਨੇ
ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ
Send Valentine's Day Gifts Online
Send Valentine's Day Roses Online
Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online
Post a Comment