ਗੁੱਸਾ ,ਡਰ,ਪਛਤਾਵਾ ਤੇ ਪ੍ਰੇਸ਼ਾਨੀਆਂ
ਦੂਰ ਤੀਕਰ ਦਿੱਸਦੀਆਂ ਵੀਰਾਨੀਆਂ
ਵਾਂਗ ਸੂਲਾਂ ਚੁਭ ਰਹੀ ਵਗਦੀ ਹਵਾ
ਮੌਸਮਾਂ ਵਿਚ ਅਜ਼ਬ ਨੇ ਸ਼ੈਤਾਨੀਆਂ
ਫੁੱਲ ਵਿਛਾਏ ਨੇ ਤੁਹਾਡੇ ਵਾਸਤੇ
ਸਾਡੇ ਹਿੱਸੇ ਕੰਡੇ ਕਿਉਂ ਹੈਰਾਨੀਆਂ
ਗੈਰਾਂ ਦੇ ਵਾਂਗੂੰ ਜੋ ਸਾਨੂੰ ਤੱਕਦੀਆਂ
ਜੂੰਹਾਂ ਤੇਰੇ ਪਿੰਡ ਦੀਆਂ ਬੇਗਾਨੀਆਂ
ਬਿਨ ਕਸੂਰੋਂ ਦੋਸ਼ ਮੇਰੇ ਸਿਰ ਮੜ੍ਹੇ
ਮੈਂ ਸਜ਼ਾਵਾਂ ਫੇਰ ਵੀ ਪ੍ਰਵਾਨੀਆਂ
(ਬਲਜੀਤ ਪਾਲ ਸਿੰਘ)